group of people group of people looking down

Here you can access public legal education and information on laws in British Columbia and Canada.

We have been providing free and impartial public legal education to British Columbians since 1972.

ਪੰਜਾਬੀ | Punjabi

Article

ਤੁਸੀਂ ਅੱਗੇ ਲਿਖੇ ਲਿੰਕਾਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਲਿਖਤਾਂ ਦੀਆਂ ਪੀ ਡੀ ਐੱਫ ਫਾਇਲਾਂ ਦੇਖ ਸਕਦੇ ਹੋ, ਡਾਉਨਲੋਡ ਕਰ ਸਕਦੇ ਹੋ ਅਤੇ ਛਾਪ ਸਕਦੇ ਹੋ। ਜੇ ਇਹ ਪੀ ਡੀ ਐੱਫ ਫਾਇਲਾਂ ਦੇਖਣ ਵਿਚ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਕਿਰਪਾ ਕਰਕੇ ਇਹ ਪੱਕਾ ਕਰੋ ਕਿ ਤੁਸੀਂ ਆਪਣੇ ਕੰਪਿਊਟਰ `ਤੇ
Adobe Acrobat Reader ਇਨਸਟਾਲ ਕੀਤਾ ਹੋਇਆ ਹੈ।

ਜੇ ਤੁਸੀਂ ਇਨ੍ਹਾਂ ਲਿਖਤਾਂ ਦੀਆਂ ਕਈ ਕਾਪੀਆਂ ਦਾ ਆਰਡਰ ਕਰਨਾ ਚਾਹੋ ਤਾਂ ਤੁਸੀਂ ਸਾਡਾ Store ਵਰਤਦੇ ਹੋਏ ਇਨ੍ਹਾਂ ਦਾ ਆਰਡਰ ਦੇ ਸਕਦੇ ਹੋ।

ਪਰਿਵਾਰ ਵਿੱਚ ਮੌਤ ਹੋਣਾ
A Death in Your Family

ਉਨ੍ਹਾਂ ਵਿਹਾਰਕ ਅਤੇ ਕਾਨੂੰਨੀ ਕਦਮਾਂ ਬਾਰੇ ਦੱਸਦੀ ਹੈ ਜਿਨ੍ਹਾਂ ਦਾ ਸਾਹਮਣਾ ਪਰਿਵਾਰ ਨੂੰ ਕਿਸੇ ਪਿਆਰੇ ਦੀ ਮੌਤ ਤੋਂ ਫੌਰਨ ਬਾਅਦ ਕਰਨਾ ਪੈਂਦਾ ਹੈ। (ਜਨਵਰੀ 2007)  
ਬੀ ਸੀ ਵਿੱਚ ਜਾਨਵਰਾਂ ਦੀ ਸੁਰੱਖਿਆ ਲਈ ਕਾਨੂੰਨ
Animal Protection Law In BC
ਉਨ੍ਹਾਂ ਜ਼ਿੰਮੇਵਾਰੀਆਂ ਬਾਰੇ ਦੱਸਦੀ ਹੈ ਜਿਹੜੀਆਂ ਜਾਨਵਰਾਂ ਨੂੰ ਰੱਖਣ ਜਾਂ ਸੰਭਾਲ ਕਰਨ ਨਾਲ ਆਉਂਦੀਆਂ ਹਨ, ਬੀ ਸੀ ਵਿਚ ਜਾਨਵਰਾਂ ਦੀ ਰੱਖਿਆ ਕਰਨ ਵਾਲੇ ਕਾਨੂੰਨਾਂ ਬਾਰੇ ਦੱਸਦੀ ਹੈ ਅਤੇ ਇਹ ਦੱਸਦੀ ਹੈ ਕਿ ਜਦੋਂ ਲੋਕ ਇਹ ਕਾਨੂੰਨ ਤੋੜਦੇ ਹਨ ਤਾਂ ਕੀ ਹੁੰਦਾ ਹੈ। Online Only.
ਬੱਚਿਆਂ ਦੀ ਸੰਭਾਲ ਕਰਨਾ
Caring for Children

ਮਾਪਿਆਂ ਦੇ ਅਧਿਕਾਰ ਅਤੇ ਜ਼ਿੰਮੇਵਾਰੀਆਂ: ਮਾਪਿਆਂ ਦੀਆਂ ਜ਼ਿੰਮੇਵਾਰੀਆਂ, ਬੱਚਿਆਂ ਦੇ ਅਧਿਕਾਰਾਂ,  ਬਦਸਲੂਕੀ ਅਤੇ ਅਣਗਹਿਲੀ ਦਾ ਕੀ ਅਰਥ ਹੈ, ਮਨਿਸਟਰੀ ਫਾਰ ਚਿਲਡਰਨ ਐਂਡ ਫੈਮਿਲੀਜ਼ ਨਾਲ ਵਰਤਣਾ ਅਤੇ ਮਦਦ ਕਿੱਥੋਂ ਲੈਣੀ ਹੈ ਬਾਰੇ ਦੱਸਦੀ ਹੈ। (ਅਕਤੂਬਰ 2005)
ਮਕਾਨ ਮਾਲਕਾਂ ਲਈ ਗਾਈਡ
Landlord Guide

ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦੇ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣ-ਪਛਾਣ ਕਰਵਾਉਂਦੀ ਹੈ ਅਤੇ ਰੈਜ਼ੀਡੈਂਸ਼ੀਅਲ ਟੈਨਨਸੀ ਐਕਟ ਅਤੇ ਮੈਨੂਫੈਕਚਰਡ ਹੋਮ ਪਾਰਕ ਟੈਨਨਸੀ ਐਕਟ ਵਲੋਂ ਇਨ੍ਹਾਂ ਦੇ ਸਮਝੇ ਜਾਂਦੇ ਸਬੰਧ ਬਾਰੇ ਦੱਸਦੀ ਹੈ। (ਜਨਵਰੀ 2007) 


ਮੁਖਤਾਰਨਾਮਾ
Power of Attorney
ਇਹ ਦੱਸਦੀ ਹੈ ਕਿ ਮੁਖਤਾਰਨਾਮਾ ਤੁਹਾਡੇ ਮੌਜੂਦਾ ਅਤੇ ਭਵਿੱਖ ਦੇ ਮਾਇਕ ਮਾਮਲਿਆਂ ਬਾਰੇ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ। (ਦਸੰਬਰ 2002) ਬੀ ਸੀ ਦੇ ਪੌਵਰ ਆਫ ਅਟਾਰਨੀ ਐਕਟ ਵਿਚ 1 ਸਤੰਬਰ, 2011 ਨੂੰ ਸੋਧਾਂ ਕੀਤੀਆਂ ਗਈਆਂ ਸਨ। ਸਾਡੀਆਂ ਮੌਜੂਦਾ ਲਿਖਤਾਂ ਭਾਵੇਂ ਮੁਕੰਮਲ ਨਹੀਂ ਹਨ ਪਰ ਸਹੀ ਹਨ। ਅਸੀਂ ਇਸ ਵੇਲੇ ਆਪਣੀ ਲਿਖਤ ਨੂੰ ਨਵਿਆ ਰਹੇ ਹਾਂ - ਸੋਧੀ ਹੋਈ ਕਾਪੀ ਦੇਖਣ ਲਈ ਕਿਰਪਾ ਕਰਕੇ ਨਵੰਬਰ, 2011 ਵਿਚ ਚੈੱਕ ਕਰਨਾ ਜਾਂ www.ClickLaw.ca `ਤੇ ਜਾਉ ਅਤੇ "Enduring Power of Attorney Fact Sheet"ਸਰਚ ਕਰੋ।  Online Only.

ਵਸੀਅਤ ਬਣਾਉਣਾ
Writing Your Will
ਵਸੀਅਤ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਦੱਸਦੀ ਹੈ। (ਅਪਰੈਲ 2009) Online Only.

Fact Sheets

ਬੀ ਸੀ ਦੀਆਂ ਕਾਨੂੰਨੀ ਛੁੱਟੀਆਂ  BC Statutory Holidays ਕਾਨੂੰਨੀ ਛੁੱਟੀਆਂ ਦੀ ਲਿਸਟ ਦਿੰਦੀ ਹੈ, ਕਾਨੂੰਨੀ ਛੁੱਟੀਆਂ ਦੀ ਤਨਖਾਹ ਦੇ ਹੱਕਦਾਰ ਹੋਣ ਬਾਰੇ ਦੱਸਦੀ ਹੈ ਅਤੇ ਕਾਨੂੰਨੀ ਛੁੱਟੀ ਵਾਲੇ ਦਿਨ ਕੰਮ ਕਰਨ `ਤੇ ਵਰਕਰਾਂ ਦੇ ਹੱਕਾਂ ਦਾ ਵੇਰਵਾ ਦਿੰਦੀ ਹੈ। (ਅਗਸਤ 2009) 

ਘਰਾਂ ਵਿਚ ਕੰਮ ਕਰਨ ਵਾਲੇ ਵਰਕਰ ਅਤੇ ਕਾਨੂੰਨ  
Labour Rules for Domestic Workers
ਘਰਾਂ ਵਿਚ ਕੰਮ ਕਰਨ ਵਾਲੇ ਵਰਕਰ ਦੀਆਂ ਸੀਮਾਵਾਂ, ਤੁਸੀਂ ਕਿਸ ਚੀਜ਼ ਦੇ ਹੱਕਦਾਰ ਹੋ, ਕੰਮ-ਮਾਲਕ ਕਿਹੜੀ ਚੀਜ਼ ਤੋਂ ਨਾਂਹ ਨਹੀਂ ਕਰ ਸਕਦੇ, ਅਤੇ ਘਰਾਂ ਵਿਚ ਕੰਮ ਕਰਨ ਵਾਲੇ ਵਰਕਰਾਂ ਅਤੇ ਉਨ੍ਹਾਂ ਦੇ ਕੰਮ-ਮਾਲਕਾਂ ਦੇ ਹੋਰ ਆਮ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਦੱਸਦੀ ਹੈ(ਅਗਸਤ 2009)    
  

ਮਕਾਨ ਕਿਰਾਏ `ਤੇ ਲੈਣ ਵੇਲੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ 5 ਤਰੀਕੇ
Five Ways to Protect Yourself when Renting
ਉਨ੍ਹਾਂ 5 ਚੀਜ਼ਾਂ ਬਾਰੇ ਦੱਸਦੀ ਹੈ ਜਿਹੜੀਆਂ ਕਿਰਾਏਦਾਰ ਲੈਂਡਲਾਰਡਾਂ ਤੋਂ ਆਪਣੇ ਆਪ ਦੀ ਸੁਰੱਖਿਆ ਲਈ ਕਰ ਸਕਦੇ ਹਨ। (ਅਗਸਤ 2009)

ਕਾਇਮ ਰਹਿਣ ਵਾਲਾ ਮੁਖਤਾਰਨਾਮਾ
Employment Concerns for Foreign Workers
ਕਾਇਮ ਰਹਿਣ ਵਾਲਾ ਮੁਖਤਾਰਨਾਮਾ ਬਾਰੇ ਕਾਨੂੰਨ ਸਤੰਬਰ 2011 ਵਿਚ ਬਦਲ ਗਏ ਹਨ। ਇਹ ਤੱਥ ਸ਼ੀਟ ਸਾਡੇ 2010 ਦੇ ਮੁਖਤਾਰਨਾਮਾ ਕਿਤਾਬਚੇ ਵਿਚਲੀ ਜਾਣਕਾਰੀ ਨੂੰ ਨਵਿਆਉਂਦੀ ਹੈ। (ਸਤੰਬਰ 2011)

Enduring Power of Attorney The laws about enduring power of attorney changed in September 2011. This fact sheet updates information in our 2010 Power of Attorney booklet. (September 2011)

ਵਿਦੇਸ਼ੀ ਵਰਕਰ ਵਜੋਂ ਤੁਹਾਡੇ ਹੱਕ 
Hours of Work and Overtime
ਇਹ ਦੱਸਦੀ ਹੈ ਕਿ ਕੰਮ ਦੇ ਘੰਟਿਆਂ ਅਤੇ ਓਵਰਟਾਈਮ ਕੰਮ ਕਰਨ ਬਾਰੇ ਬੀ ਸੀ ਦਾ ਕਾਨੂੰਨ ਕੀ ਕਹਿੰਦਾ ਹੈ। (ਅਗਸਤ 2009)  

ਛੁੱਟੀਆਂ ਅਤੇ ਜਿਊਰੀ ਦੀ ਡਿਊਟੀ
Leaves and Jury Duty
ਛੁੱਟੀਆਂ ਅਤੇ ਜਿਊਰੀ ਦੀ ਡਿਊਟੀ ਦੇ ਸਬੰਧ ਵਿਚ ਮੁਲਾਜ਼ਮਾਂ ਦੇ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਦੱਸਦੀ ਹੈ। (ਅਗਸਤ 2009) 

ਤਨਖਾਹ ਵਿੱਚੋਂ ਕਟੌਤੀਆਂ
Payroll Deductions
ਇਹ ਦੱਸਦੀ ਹੈ ਕਿ ਤੁਹਾਡੇ ਕੰਮ-ਮਾਲਕ ਲਈ ਤੁਹਾਡੀ ਤਨਖਾਹ ਵਿੱਚੋਂ ਕਾਨੂੰਨੀ ਤੌਰ `ਤੇ ਕਿਹੜੀਆਂ ਕਟੌਤੀਆਂ ਕਰਨੀਆਂ ਜ਼ਰੂਰੀ ਹਨ, ਕਿਹੜੀਆਂ ਕਟੌਤੀਆਂ ਕਰਨ ਲਈ ਉਸ ਨੂੰ ਤੁਹਾਡੀ ਲਿਖਤੀ ਆਗਿਆ ਦੀ ਲੋੜ ਹੈ, ਉਨ੍ਹਾਂ ਚੀਜ਼ਾਂ ਦੀ ਉਦਾਹਰਣ, ਜਦੋਂ ਤੁਹਾਡਾ ਕੰਮ-ਮਾਲਕ ਤੁਹਾਡੀਆਂ ਤਨਖਾਹਾਂ ਦਾ ਕੋਈ ਹਿੱਸਾ ਨਹੀਂ ਕੱਟ ਸਕਦਾ, ਅਤੇ ਜੇ ਤੁਹਾਡਾ ਕੰਮ-ਮਾਲਕ ਇਮਪਲੌਏਮੈਂਟ ਸਟੈਂਡਰਡਜ਼ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਤੁਸੀਂ ਕੀ ਕਰਨਾ ਹੈ। (ਅਗਸਤ 2009)    

ਜੇ ਤੁਹਾਨੂੰ ਕੰਮ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ
What happens if I am fired?
ਇਹ ਦੱਸਦੀ ਹੈ ਕਿ ਕਦੋਂ ਕਿਸੇ ਕੰਮ-ਮਾਲਕ ਕੋਲ ਵਰਕਰਾਂ ਦਾ ਕੰਮ ਖਤਮ ਕਰਨ ਦਾ ਹੱਕ ਜਾਂ ਵਰਕਰ ਨੂੰ ਨੋਟਿਸ ਅਤੇ/ਜਾਂ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹ ਉਦਾਹਰਣਾਂ ਨਾਲ ‘‘ਵਾਜਬ ਕਾਰਨ`’ ਸ਼ਬਦ ਬਾਰੇ ਵੀ ਵਰਣਨ ਕਰਦੀ ਹੈ। (ਅਗਸਤ 2009)  

ਜਦੋਂ ਤੁਹਾਨੂੰ ਲੇਅ ਔਫ ਕੀਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ 
What happens if I am laid off?
ਇਹ ਦੱਸਦੀ ਹੈ ਕਿ ਕਦੋਂ ਕਿਸੇ ਕੰਮ-ਮਾਲਕ ਕੋਲ ਵਰਕਰਾਂ ਦਾ ਕੰਮ ਖਤਮ ਕਰਨ ਦਾ ਹੱਕ ਜਾਂ ਲੇਅ ਔਫ ਹੋਣ `ਤੇ ਵਰਕਰ ਨੂੰ ਨੋਟਿਸ ਅਤੇ/ਜਾਂ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ। (ਅਗਸਤ 2009) 

ਵਸੀਅਤ ਕੀ ਹੈ
What is a Will?
ਇਹ ਦੱਸਦੀ ਹੈ ਕਿ ਵਸੀਅਤ ਕੀ ਹੈ ਅਤੇ ਇਹ ਬਣਾਉਣ ਲਈ ਕੀ ਲੋੜਾਂ ਹਨ। (ਅਗਸਤ 2009)   

© 2011 ਪੀਪਲਜ਼ ਲਾਅ ਸਕੂਲ। ਸਾਰੇ ਹੱਕ ਰਾਖਵੇਂ ਹਨ।  

© 2011 People's Law School. All Rights Reserved.